Elevated - Shubh

 ਗੁੱਡੀ ਸਿਖਰਾਂ ਤੇ ਜੱਟ ਦੀ..

ਉੱਤੋਂ ਜੱਟ ਧੂੜਾਂ ਪੱਟ ਨੀ..

ਵੇਖ ਦੁਨੀਆਂ ਏ ਮੱਚਦੀ..
ਚਾਲ ਪੜ੍ਹ ਜਾਂਦਾ ਅੱਖ ਦੀ.. !!

ਗੁੱਡੀ ਸਿਖਰਾਂ ਤੇ ਜੱਟ ਦੀ..
ਉੱਤੋਂ ਜੱਟ ਧੂੜਾਂ ਪੱਟ ਨੀ..

ਵੇਖ ਦੁਨੀਆਂ ਏ ਮੱਚਦੀ..
ਚਾਲ ਪੜ੍ਹ ਜਾਂਦਾ ਅੱਖ ਦੀ.. !!

ਵੇਖ ਦੁਨੀਆਂ ਏ ਮੱਚਦੀ.. ਮਚੋਣੀ ਅਜੇ ਹੋਰ ਐ..
ਵੱਖਰਾ ਸਟਾਈਲ ਬੀਬਾ.. ਵੱਖਰੀ ਜੀ ਤੋਰ ਐ..

ਨੀ ਵੱਸੋਂ ਬਾਹਰ ਚਲਦੇ ਨੀ.. ਸਾਡੀ ਗੱਲ ਹੋਰ ਐ ਨੀ..
24X7  ਚਿੱਲ ਮੌਡ ਰਹਿੰਦੀ.. ਸਾਨੂੰ ਲੋਰ ਐ ਨੀ..

ਆਜੇ ਜੀਹਨੇ ਆਉਣਾ.. ਆਕੇ ਵੈਰ ਪਾਕੇ ਦੇਖੇ..
ਗਿਣਤੀ ਨਾ ਕੋਈ ਅੱਗੇ ਹੱਡ ਕਿੰਨੇ ਸੇਕੇ..

ਰੱਬ ਨੇ ਤਾਂ ਆਹੀ ਕੁਝ.. ਲਿਖਿਆ ਏ ਲੇਖੇ..
ਸ਼ਕਲੋ ਸ਼ਰੀਫ਼.. ਜਾਣੀ ਨਾ ਤੂੰ ਘੱਟ ਨੀ..

ਗੁੱਡੀ ਸਿਖਰਾਂ ਤੇ ਜੱਟ ਦੀ..
ਉੱਤੋਂ ਜੱਟ ਧੂੜਾਂ ਪੱਟ ਨੀ..

ਵੇਖ ਦੁਨੀਆਂ ਏ ਮੱਚਦੀ..
ਚਾਲ ਪੜ੍ਹ ਜਾਂਦਾ ਅੱਖ ਦੀ.. !!

ਗੁੱਡੀ ਸਿਖਰਾਂ ਤੇ ਜੱਟ ਦੀ..
ਉੱਤੋਂ ਜੱਟ ਧੂੜਾਂ ਪੱਟ ਨੀ..

ਵੇਖ ਦੁਨੀਆਂ ਏ ਮੱਚਦੀ..
ਚਾਲ ਪੜ੍ਹ ਜਾਂਦਾ ਅੱਖ ਦੀ.. !!

ਓ ਖੌਰੇ ਕਿਵੇਂ ਮਾੜਿਆਂ ਕੰਮਾਂ ਚ ਪਿਆ ਪੈਰ ਐ ਨੀ..
ਪੈਰ ਕਾਹਦਾ ਪਿਆ ਸਾਰਾ ਜਿੱਤ ਲਿਆ ਸ਼ਹਿਰ ਐ..
ਸਾਰਾ ਸ਼ਹਿਰ ਮੰਗੇ ਖ਼ੈਰ.. ਜਦੋਂ ਕੱਢ ਦੇ ਆ ਫਾਇਰ..
ਉੱਚੀ ਸੁਣਦੀ ਖੜ੍ਹਾਕ.. ਬਿੱਲੋ ਸਿਖ਼ਰ ਦੁਪਹਿਰ..

ਓ ਚੇਂਜ ਹੁੰਦੇ ਸਿਮ.. ਸਾਡੇ ਵਾਂਗ ਨੀ ਕਮੀਜ਼ਾਂ..
ਸਿੰਗ ਨਾ ਫਸਾ ਲੀ.. ਹੋਊ ਮਾੜਾ ਹੀ ਨਤੀਜਾ..

ਨੀ ਵੈਰ ਜਿੱਥੇ ਪੈਜੇ.. ਓਥੇ ਲਾ ਦਈਏ ਰੀਝਾਂ..
ਓ ਫ਼ੱਟ ਭਰਦੇ ਨਾ ਛੇਤੀ ਮਾਰੀ ਸੱਟ ਦੀ..

ਗੁੱਡੀ ਸਿਖਰਾਂ ਤੇ ਜੱਟ ਦੀ..
ਉੱਤੋਂ ਜੱਟ ਧੂੜਾਂ ਪੱਟ ਨੀ..

ਵੇਖ ਦੁਨੀਆਂ ਏ ਮੱਚਦੀ..
ਚਾਲ ਪੜ੍ਹ ਜਾਂਦਾ ਅੱਖ ਦੀ.. !!

ਹੋ ਐਵੇਂ ਵਾਧੂ ਹੋਵੀ ਨਾ.. ਫਰੈਂਕ ਸਾਡੇ ਨਾਲ ਨੀ..
ਧਰਿਆ ਏ ਪੈਰ ਤੂੰ.. ਕੈਨੇਡਾ ਪਹਿਲਾ ਸਾਲ ਨੀ..
ਕਰਕੇ Blush ਤੇਰੀ ਗਲਣੀ ਆ ਦਾਲ ਨੀ..
ਮਾਝੇ ਆਲੇ ਮੁੰਡੇ ਤੈਥੋਂ ਹੋਣੇ ਆ ਸੰਭਾਲ ਨੀ..

ਹੋ ਦੇਖੀ ਚੱਲ ਚੱਕ ਦੂ ਘੜੇ ਦੇ ਉੱਤੋਂ ਕੌਲਾ..
ਓਹ ਦਿਲ ਆਲੇ ਭੇਤ ਨਾ ਕਿਸੇ ਦਾ ਕੋਲ ਖੋਲ੍ਹਾਂ..
ਤੇ ਨਖ਼ਰੋ ਸਨੈਪ ਉੱਤੇ ਕਰਦੇ ਆ ਹੋਲਾ..
ਹੋ ਅੱਲ੍ਹੜਾਂ ਨੂੰ ਤੋੜ ਗਭਰੂ ਦੀ ਲੱਗਦੀ..

ਗੁੱਡੀ ਸਿਖਰਾਂ ਤੇ ਜੱਟ ਦੀ..
ਉੱਤੋਂ ਜੱਟ ਧੂੜਾਂ ਪੱਟ ਨੀ..
ਵੇਖ ਦੁਨੀਆਂ ਏ ਮੱਚਦੀ..
ਚਾਲ ਪੜ੍ਹ ਜਾਂਦਾ ਅੱਖ ਦੀ.. !!

Comments

Popular posts from this blog

Ik Onkar Nanak - Bhai Harvinder Singh Ji & Bhai Satvinder Lyrics in ਪੰਜਾਬੀ and English

Shukar Dateya - Prabh Gill

Noormahal by Chani Nattan, Inderpal Moga & J-Statik - Lyrics in Punjabi